Music

ਨਵੇਂ ਸਾਲ ਦੇ ਅਜੇਹੇ ਪੰਜ ਗਾਣੇ ਜਿਨਾਨੇ ਸੁਣਨ ਵਾਲਿਆਂ ਦਾ ਮੰਨ ਮੋਹ ਲਇਆ !

By  | 

2016 ਦੇ ਕੁਜ ਗਾਣੇ ਅੱਜ ਲਗਭਗ ਹਰ ਇਕ ਦੀ ਜੁਬਾਨ ਤੇ ਨੇ। ਹਰ ਕੋਈ ਅਪਣੀ ਸਮਝ ਅਨੁਸਾਰ ਅਪਣੇ ਪਸੰਦੀਦਾ ਗੀਤ ਚੁਣ ਰਿਹਾ ਤੇ ਅਪਣੇ ਮਨ ਪਸੰਦ ਕਲਾਕਾਰ ਨੂੰ ਫੌਲੋ ਕਰ ਰਿਹਾ ਹੈ।

ਗਾਣੇ

Source:top101news

ਆਓ ਵੇਖਦੇ ਆਂ ਕੁਜ ਅਜੇਹੇ ਗੀਤ ਜੋ ਅੱਜ ਹਰ ਇਕ ਦੀ ਜ਼ਬਾਨ ਤੇ ਚੜੇ ਹੋਏ ਹਨ  :

੧. ਜੱਸੀ ਗਿੱਲ “ਅੱਤ ਕਰਤੀ” : ਇਕ ਵਾਰ ਫਿਰ ਪੂਰੀ ਅੱਤ ਕਰਵਾ ਕੇ ਜੱਸੀ ਗਿੱਲ ਨੇ ਆਪਣੇ ਗਾਣਾ “ਅੱਤ ਕਰਤੀ” ਨਾਲ ਪੰਜਾਬੀਆ ਦਾ ਦਿਲ ਜਿਤ੍ਯਾ  । ਗਾਣਾ ਜਿਸਦੇ ਬੋਲ ਲਿਖੇ ਨੇ ਚੰਨਾ ਜੰਡਾਲੀ, ਸੰਗੀਤ ਦਿੱਤਾ ਦੇਸੀ ਕ੍ਰਯੂ ਨੇ ਅਤੇ ਇਹ ਗਾਣਾ ਸਪੀਡ ਰੇਕਾਰ੍ਡ੍ਸ ਵੱਲੋਂ ਮਾਰਕੇਟ ਵਿਚ ਉਤਾਰਇਆ ਗਇਆ।

੨. ਏਮੀ ਵਿਰਕ “ਵੈਲ੍ਪੁਣਾ“: ਜ਼ਿੰਦਾਬਾਦ ਯਾਰੀਆਂ ਤੋ ਬਾਅਦ ਨਵੇ ਸਾਲ ਤੇ ਏਮੀ ਵਿਰਕ ਦਾ ਗਾਣਾ “ਵੈਲ੍ਪੁਣਾ ” ਕਾਫੀ ਪਸੰਦ ਕੀਤਾ ਗਇਆ । ਆਪਣੀ ਆਵਾਜ਼ ਨਾਲ ਹਰ ਦਿਲ ਤੇ ਜਾਦੂ ਕਰ ਚੁੱਕਾ ਏਮੀ ਵਿਰਕ ਇਸ ਗਾਣੇ ਰਾਹੀਂ ਫਿਰ ਦੋਬਾਰਾ ਤੋ ਪੂਰੀ ਚਰਚਾ ਚ ਰਿਹਾ । ਵੈਲ੍ਪੁਨਾ ਗਾਣਾ ਜਿਸਨੂੰ ਲਿਖੇਆ ਤਰਸੇਮ ਜੱਸਰ ਨੇ, ਸੰਗੀਤ R ਗੁਰੂ ਦਾ ਅਤੇ ਵੇਹਲੀ ਜਨਤਾ ਰੇਕਾਰ੍ਡ੍ਸ ਰਾਹੀਂ ਮਾਰਕੇਟ ਕੀਤਾ ਗਇਆ।

੩. ਗਿੱਪੀ ਗਰੇਵਾਲ “ਪੱਟ ਲੈਣਗੇ” : ਕਾਫੀ ਸਮੇ ਬਾਅਦ  ਪੰਜਾਬ ਦੇ  ਹਰਮਨ ਪੇਆਰੇ ਗਾਯਕ  ਗਿੱਪੀ ਗਰੇਵਾਲ ਨੇ ਦੋਬਾਰਾ ਦੇਸੀ ਰੌਕਸਟਾਰ  ਵਾਲਾ ਦੌਰ ਯਾਦ ਕਰਵਾ ਦਿੱਤਾ, ਆਪਦੇ ਨਵੇ ਗਾਣੇ  “ਪੱਟ ਲੈਣਗੇ “ ਨਾਲ। ਨੇਹਾ ਕੱਕੜ  ਦੀ ਆਵਾਜ਼ ਨੇ ਵੀ ਏਸ ਗਾਣੇ ਨੂੰ  ਪੂਰੀ ਹੱਲਾਸ਼ੇਰੀ ਨਾਲ ਕਾਮਯਾਬ ਕੀਤਾ। Dr. Zeus ਦੀ ਟੀਮ ਵੀ ਵਧਾਈ ਦੀ ਪਾਤਰ ਆ ਜਿਹਨੇ ਹਮੇਸ਼ਾ ਵਾਂਗੂ ਗਾਣੇ  ਦੇ ਸੰਗੀਤ ਨੂੰ ਪੂਰੀ ਰੀਝ ਨਾਲ ਤੇਆਰ ਕੀਤਾ । ਕਮਲ ਵਿਰਕ ਦਾ ਲਿਖੇਆ  ਇਹ ਗੀਤ ਸਪੀਡ ਰੇਕਾਰ੍ਡ੍ਸ ਵਲੋ ਰਿਲੀਜ਼  ਕੀਤਾ ਗਇਆ ।

੪. ਹਰਜੀਤ ਹਰਮਨ “ਤਰੀਕਾਂ” : ਹਰਜੀਤ ਹਰਮਨ ਆਪਣੇ ਅੰਦਾਜ਼ ਨਾਲ ਨਵੇ ਸਾਲ ਤੇ “ਤਰੀਕਾਂ” ਗਾਣੇ  ਨਾਲ ਪੰਜਾਬ ਵਿਚ ਇਕ ਵਾਰ ਫੇਰ ਰੂਬਰੂ ਹੋਏ ਅਤੇ ਹਮੇਸ਼ਾ ਵਾਂਗੂ ਗਾਣੇ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਪੋਰਟ ਮਿਲਿਆ । ਪਰਗਟ ਸਿੰਘ ਦੀ ਕਲਮ ਤੋ ਲਿਖੇ ਏਸ ਗਾਣੇ ਨੂੰ ਸੰਗੀਤ ਦਿੱਤਾ ਅਤੁਲ ਸ਼ਰਮਾ ਨੇ ਅਤੇ ਅਮਰ ਔਡੀਓ ਵੱਲੋਂ ਰਿਲੀਜ਼ ਕੀਤਾ ਗਇਆ।

੫. ਵੀਤ ਬਲਜੀਤ “ਕੰਧਾ ਕਚੀਆਂ” : ਗਾਯਕ ਅਤੇ ਲੇਖਕ ਵੀਤ ਬਲਜੀਤ ਨੇ “ਕੰਧਾ ਕਚੀਆਂ” ਗਾਣੇ ਨਾਲ ਇਕ ਵਾਰ ਫਿਰ ਦਿਲ ਛੂ ਲਇਆ . ਹਰ ਵਾਰ ਦੇ ਵਾਂਗੂ ਇਹ ਗੀਤ ਵੀ ਕਾਫੀ ਪਸੰਦ ਕੀਤਾ ਗਇਆ । ਗੀਤ ਲਿਖੇਆ ਅਤੇ ਗਾਇਆ ਵੀਤ ਬਲਜੀਤ ਨੇ ਅਤੇ ਸੰਗੀਤ ਦਿੱਤਾ ਬੀਟ ਮਿਨਿਸਟਰ ਨੇ। ਅਮਰ ਔਡੀਓ ਨੇ ਇਹ ਗੀਤ ਰਿਲੀਜ਼ ਕੀਤਾ।

Leave a Reply

Your email address will not be published. Required fields are marked *